Tuesday, 15 September 2026
Live TV
lokopinion.comKhabar har pal
Punjab

ਦੂਜੇ ਵਿਆਹ ਨਾਲ ਬੱਚੇ ਦੇ ਪਿਤਾ ਦਾ ਨਾਮ ਨਹੀਂ ਬਦਲੇਗਾ, ਪੰਜਾਬ-ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ

5 September 2026·1 min read
ਦੂਜੇ ਵਿਆਹ ਨਾਲ ਬੱਚੇ ਦੇ ਪਿਤਾ ਦਾ ਨਾਮ ਨਹੀਂ ਬਦਲੇਗਾ, ਪੰਜਾਬ-ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬੱਚੇ ਦੇ ਜਨਮ ਸਰਟੀਫਿਕੇਟ ਵਿੱਚ ਪਿਤਾ ਦਾ ਨਾਮ ਬਦਲਣ ਨਾਲ ਜੁੜੇ ਮਾਮਲੇ ਵਿੱਚ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਮਾਂ ਜਾਂ ਪਿਤਾ ਦੇ ਦੂਜੇ ਵਿਆਹ ਤੋਂ ਬਾਅਦ ਵੀ ਬੱਚੇ ਦੇ ਜਨਮ ਸਰਟੀਫਿਕੇਟ ਵਿੱਚ ਦਰਜ ਉਸ ਦੇ ਜੈਵਿਕ ਪਿਤਾ ਦਾ ਨਾਮ ਨਹੀਂ ਬਦਲਿਆ ਜਾ ਸਕਦਾ। ਜਨਮ ਸਮੇਂ ਦਰਜ ਜਾਣਕਾਰੀ ਨੂੰ ਬਾਅਦ ਦੀਆਂ ਘਟਨਾਵਾਂ ਨਾਲ ਨਹੀਂ ਬਦਲਿਆ ਜਾ ਸਕਦਾ ਹਾਈਕੋਰਟ ਨੇ ਕਿਹਾ ਕਿ ਬੱਚੇ ਦੇ ਜਨਮ ਸਰਟੀਫਿਕੇਟ ਵਿੱਚ ਉਸ ਦੇ ਜਨਮ ਅਤੇ ਜਨਮ ਸਮੇਂ ਮੌਜੂਦ ਮਾਤਾ-ਪਿਤਾ ਨਾਲ ਸਬੰਧਤ ਤੱਥ ਦਰਜ ਕੀਤੇ ਜਾਂਦੇ ਹਨ। ਮਾਪਿਆਂ ਦਾ ਵਿਆਹ, ਤਲਾਕ ਜਾਂ ਦੂਜਾ ਵਿਆਹ ਵਰਗੀਆਂ ਘਟਨਾਵਾਂ ਬੱਚੇ ਦੇ ਜਨਮ ਤੋਂ ਬਾਅਦ ਵਾਪਰਦੀਆਂ ਹਨ। ਅਦਾਲਤ ਮੁਤਾਬਕ ਜੇਕਰ ਜਨਮ ਸਰਟੀਫਿਕੇਟ ਵਿੱਚ ਜਨਮ ਸਮੇਂ ਦਰਜ ਕੀਤੀ ਗਈ ਜਾਣਕਾਰੀ ਸਹੀ ਹੈ ਤਾਂ ਬਾਅਦ ਵਿੱਚ ਵਾਪਰੀਆਂ ਘਟਨਾਵਾਂ ਦੇ ਆਧਾਰ ’ਤੇ ਉਸ ਨੂੰ ਬਦਲਿਆ ਨਹੀਂ ਜਾ ਸਕਦਾ।
Share:WhatsAppXFacebook

Related stories

Punjab News: ਸਕੂਲਾਂ ਵਿਚ ਛੁੱਟੀ, ਬੰਬ ਦੀ ਧਮਕੀ ਪਿੱਛੋਂ ਲਿਆ ਫੈਸਲਾ
Punjab

Punjab News: ਸਕੂਲਾਂ ਵਿਚ ਛੁੱਟੀ, ਬੰਬ ਦੀ ਧਮਕੀ ਪਿੱਛੋਂ ਲਿਆ ਫੈਸਲਾ

Holiday in Punjab: ਪੰਜਾਬ ਵਿਚ ਛੁੱਟੀ ਬਾਰੇ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
Punjab

Holiday in Punjab: ਪੰਜਾਬ ਵਿਚ ਛੁੱਟੀ ਬਾਰੇ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਭਰੋਸਾ, ਹੜਤਾਲ ਵਿਚਾਲੇ ਅਮਨ ਅਰੋੜਾ ਦੀ ਅਪੀਲ
Punjab

ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਭਰੋਸਾ, ਹੜਤਾਲ ਵਿਚਾਲੇ ਅਮਨ ਅਰੋੜਾ ਦੀ ਅਪੀਲ

ਬੜੇ ਕੰਮ ਦਾ ਹੁੰਦੈ ਬਿਜਲੀ ਮੀਟਰ ਉਤੇ ਲੱਗਾ ਇਹ ਕਾਲਾ ਬਟਨ, ਜਾਣੋ ਬਿੱਲ ਘਟਾਉਣ ਦਾ ਨੁਕਤਾ...
Punjab

ਬੜੇ ਕੰਮ ਦਾ ਹੁੰਦੈ ਬਿਜਲੀ ਮੀਟਰ ਉਤੇ ਲੱਗਾ ਇਹ ਕਾਲਾ ਬਟਨ, ਜਾਣੋ ਬਿੱਲ ਘਟਾਉਣ ਦਾ ਨੁਕਤਾ...