Tuesday, 15 September 2026
Live TV
lokopinion.comKhabar har pal
Punjab

Mawan Dhiyan Satkar Yojana- ਤੁਹਾਡੇ ਖਾਤੇ 'ਚ ਵੀ ਨਹੀਂ ਆਏ 1000-4500 ਤਾਂ ਤੁਰਤ ਕਰੋ ਇਹ ਕੰਮ...

4 August 2026·2 min read
Mawan Dhiyan Satkar Yojana- ਤੁਹਾਡੇ ਖਾਤੇ 'ਚ ਵੀ ਨਹੀਂ ਆਏ 1000-4500 ਤਾਂ ਤੁਰਤ ਕਰੋ ਇਹ ਕੰਮ...
Mawan Dhiyan Satkar Yojana - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਸੂਬੇ ਦੀਆਂ 35.5 ਲੱਖ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਮਹੀਨਾਵਾਰ ਵਿੱਤੀ ਸਹਾਇਤਾ ਰਾਸ਼ੀ ਟਰਾਂਸਫਰ ਕਰ ਦਿੱਤੀ ਹੈ। ਇਸ ਨਾਲ ਹੁਣ ਤੱਕ ਯੋਜਨਾ ਦੇ ਕੁੱਲ ਲਾਭਪਾਤਰੀਆਂ ਦੀ ਗਿਣਤੀ 68.5 ਲੱਖ ਤੱਕ ਪਹੁੰਚ ਗਈ ਹੈ। ਪਠਾਨਕੋਟ ਵਿੱਚ ਆਯੋਜਿਤ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦੀਆਂ ਔਰਤਾਂ ਨੂੰ ਤਿੰਨ ਮਹੀਨਿਆਂ ਦੀਆਂ ਇਕੱਠੀਆਂ ਕਿਸ਼ਤਾਂ ਵਜੋਂ 3000 ਰੁਪਏ ਅਤੇ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਔਰਤਾਂ ਨੂੰ 4500 ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵਿਧਵਾ, ਦਿਵਿਆਂਗ ਅਤੇ ਬੁਢਾਪਾ ਪੈਨਸ਼ਨ ਪ੍ਰਾਪਤ ਕਰਨ ਵਾਲੀਆਂ ਔਰਤਾਂ ਨੂੰ ਵੀ ਵੱਖਰੇ ਤੌਰ ’ਤੇ 1000 ਤੋਂ 1500 ਰੁਪਏ ਦੀ ਵਾਧੂ ਸਹਾਇਤਾ ਦਿੱਤੀ ਜਾ ਰਹੀ ਹੈ।ਫਾਰਮ ਭਰਨ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰੀ ਫਾਰਮ ਭਰਨ ਵਾਲੀਆਂ ਮਹਿਲਾਵਾਂ ਨੇ ਦੱਸਿਆ ਕਿ ਕੁਝ ਗੱਲਾਂ ਜਰੂਰ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ। ਪਹਿਲਾਂ ਤੁਹਾਡਾ ਮੋਬਾਈਲ ਨੰਬਰ ਜੋ ਵੀ ਤੁਸੀਂ ਫਾਰਮ ਦੇ ਵਿੱਚ ਭਰਨਾ ਹੈ, ਉਹ ਤੁਹਾਡੇ ਆਧਾਰ ਕਾਰਡ ਅਤੇ ਬੈਂਕ ਖਾਤੇ ਦੇ ਨਾਲ ਲਿੰਕ ਹੋਣਾ ਲਾਜ਼ਮੀ ਹੈ। ਕਿਉਂਕਿ ਉਸ ਉਤੇ ਹੀ ਤੁਹਾਨੂੰ ਮੈਸੇਜ ਆਏਗਾ। ਜਦੋਂ ਤੱਕ ਉਹ ਲਿੰਕ ਨਹੀਂ ਹੋਵੇਗਾ, ਉਦੋਂ ਤੱਕ ਰਜਿਸਟ੍ਰੇਸ਼ਨ ਨਹੀਂ ਹੋਵੇਗੀ। ਇਸ ਤੋਂ ਇਲਾਵਾ ਜੇਕਰ ਤੁਹਾਡਾ ਬੈਂਕ ਵਿਚ ਸਾਂਝਾ ਖਾਤਾ ਹੈ ਤਾਂ ਉਸ ਦੀ ਮਾਨਤਾ ਨਹੀਂ ਹੋਵੇਗੀ। ਸਿਰਫ ਤੁਹਾਡੇ ਹੀ ਇਕੱਲਿਆਂ ਦੇ ਖਾਤੇ ਦਾ ਹੋਣਾ ਲਾਜ਼ਮੀ ਹੈ। ਜੇਕਰ ਤੁਹਾਡੀ ਡੀਬੀਟੀ ਯਾਨੀ ਡਾਇਰੈਕਟ ਬੈਨੀਫਿਸ਼ਰੀ ਟਰਾਂਸਫਰ ਸਰਕਾਰੀ ਸਕੀਮਾਂ ਦੇ ਵਿੱਚ ਵਰਤੀ ਜਾਣ ਵਾਲੀ ਪ੍ਰਕਿਰਿਆ ਹੈ ਜਿਸ ਦੇ ਰਾਹੀਂ ਲਾਭਪਾਤਰੀਆਂ ਨੂੰ ਸਿੱਧੇ ਇਸ ਦੇ ਫਾਇਦੇ ਮਿਲਦੇ ਹਨ।
Share:WhatsAppXFacebook

Related stories

Punjab News: ਸਕੂਲਾਂ ਵਿਚ ਛੁੱਟੀ, ਬੰਬ ਦੀ ਧਮਕੀ ਪਿੱਛੋਂ ਲਿਆ ਫੈਸਲਾ
Punjab

Punjab News: ਸਕੂਲਾਂ ਵਿਚ ਛੁੱਟੀ, ਬੰਬ ਦੀ ਧਮਕੀ ਪਿੱਛੋਂ ਲਿਆ ਫੈਸਲਾ

Holiday in Punjab: ਪੰਜਾਬ ਵਿਚ ਛੁੱਟੀ ਬਾਰੇ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
Punjab

Holiday in Punjab: ਪੰਜਾਬ ਵਿਚ ਛੁੱਟੀ ਬਾਰੇ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਭਰੋਸਾ, ਹੜਤਾਲ ਵਿਚਾਲੇ ਅਮਨ ਅਰੋੜਾ ਦੀ ਅਪੀਲ
Punjab

ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਭਰੋਸਾ, ਹੜਤਾਲ ਵਿਚਾਲੇ ਅਮਨ ਅਰੋੜਾ ਦੀ ਅਪੀਲ

ਬੜੇ ਕੰਮ ਦਾ ਹੁੰਦੈ ਬਿਜਲੀ ਮੀਟਰ ਉਤੇ ਲੱਗਾ ਇਹ ਕਾਲਾ ਬਟਨ, ਜਾਣੋ ਬਿੱਲ ਘਟਾਉਣ ਦਾ ਨੁਕਤਾ...
Punjab

ਬੜੇ ਕੰਮ ਦਾ ਹੁੰਦੈ ਬਿਜਲੀ ਮੀਟਰ ਉਤੇ ਲੱਗਾ ਇਹ ਕਾਲਾ ਬਟਨ, ਜਾਣੋ ਬਿੱਲ ਘਟਾਉਣ ਦਾ ਨੁਕਤਾ...