ਮੰਗਲਵਾਰ, 15 ਸਤੰਬਰ 2026
ਲਾਈਵ ਟੀਵੀ
lokopinion.comKhabar har pal
Punjab

ਜਿਨ੍ਹਾਂ ਮਹਿਲਾਵਾਂ ਦੇ ਖਾਤੇ ਵਿਚ ਪੈਸੇ ਨਹੀਂ ਆਏ, ਉਨ੍ਹਾਂ ਲਈ ਜ਼ਰੂਰੀ ਖਬਰ...

1 August 2026·1 min read
ਜਿਨ੍ਹਾਂ ਮਹਿਲਾਵਾਂ ਦੇ ਖਾਤੇ ਵਿਚ ਪੈਸੇ ਨਹੀਂ ਆਏ, ਉਨ੍ਹਾਂ ਲਈ ਜ਼ਰੂਰੀ ਖਬਰ...
Mawan Dhiyan Satkar Yojana: ਪੰਜਾਬ ਵਿਚ ਕਰੀਬ 40 ਲੱਖ ਔਰਤਾਂ ਦੇ ਖਾਤਿਆਂ ਵਿਚ ਪੈਸੇ ਭੇਜੇ ਗਏ ਹਨ। ਅੱਜ 1 ਅਗਸਤ ਤੋਂ 40 ਲੱਖ ਔਰਤਾਂ ਦੇ ਮੋਬਾਈਲਾਂ ਉਤੇ 'ਮਾਵਾਂ ਧੀਆਂ ਸਤਿਕਾਰ ਯੋਜਨਾ' ਤਹਿਤ ਮਿਲਣ ਵਾਲੀ ਰਕਮ ਦੀਆਂ ਫਿਰ ਘੰਟੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਹਨ। ਜਨਰਲ ਸ਼੍ਰੇਣੀ ਦੀਆਂ ਔਰਤਾਂ ਨੂੰ 3,000 ਰੁਪਏ ਅਤੇ ਐਸਸੀ ਸ਼੍ਰੇਣੀ ਦੀਆਂ ਔਰਤਾਂ ਨੂੰ 4,500 ਰੁਪਏ ਮਿਲਣਗੇ। ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਪਠਾਨਕੋਟ ਤੋਂ ਇਸ ਸਕੀਮ ਦੀ ਦੂਜੀ ਕਿਸ਼ਤ ਜਾਰੀ ਕੀਤੀ। ਮੁੱਖ ਮੰਤਰੀ ਭਗਵੰਤ ਮਾਨ “ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ” ਦੇ ਤਹਿਤ ਪਠਾਨਕੋਟ ਤੋਂ ਇਹ ਰਕਮ ਟ੍ਰਾਂਸਫਰ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਲਾਭਪਾਤਰੀ ਔਰਤਾਂ ਨੂੰ ਇੱਕੋ ਸਮੇਂ ਤਿੰਨ ਮਹੀਨਿਆਂ ਦੀ ਰਕਮ ਮਿਲੇਗੀ। ਇਸ ਤੋਂ ਪਹਿਲਾਂ 32 ਲੱਖ ਔਰਤਾਂ ਦੇ ਖਾਤਿਆਂ ਵਿੱਚ ਫੰਡ ਟ੍ਰਾਂਸਫਰ ਕੀਤੇ ਜਾ ਚੁੱਕੇ ਹਨ। ਇਸ ਪ੍ਰੋਗਰਾਮ ਨਾਲ ‘ਆਪ’ ਸਰਕਾਰ 2027 ਦੀਆਂ ਚੋਣਾਂ ਤੋਂ ਪਹਿਲਾਂ ਆਪਣੀ ਸਭ ਤੋਂ ਵੱਡੀ ਗਾਰੰਟੀ ਵਿੱਚ ਲਗਭਗ 98 ਲੱਖ ਔਰਤਾਂ ਵਿੱਚੋਂ 72 ਲੱਖ ਔਰਤਾਂ ਨੂੰ ਕਵਰ ਕਰ ਲਵੇਗੀ।
Share:WhatsAppXFacebook

Related stories

Punjab News: ਸਕੂਲਾਂ ਵਿਚ ਛੁੱਟੀ, ਬੰਬ ਦੀ ਧਮਕੀ ਪਿੱਛੋਂ ਲਿਆ ਫੈਸਲਾ
Punjab

Punjab News: ਸਕੂਲਾਂ ਵਿਚ ਛੁੱਟੀ, ਬੰਬ ਦੀ ਧਮਕੀ ਪਿੱਛੋਂ ਲਿਆ ਫੈਸਲਾ

Holiday in Punjab: ਪੰਜਾਬ ਵਿਚ ਛੁੱਟੀ ਬਾਰੇ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
Punjab

Holiday in Punjab: ਪੰਜਾਬ ਵਿਚ ਛੁੱਟੀ ਬਾਰੇ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਭਰੋਸਾ, ਹੜਤਾਲ ਵਿਚਾਲੇ ਅਮਨ ਅਰੋੜਾ ਦੀ ਅਪੀਲ
Punjab

ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਭਰੋਸਾ, ਹੜਤਾਲ ਵਿਚਾਲੇ ਅਮਨ ਅਰੋੜਾ ਦੀ ਅਪੀਲ

ਬੜੇ ਕੰਮ ਦਾ ਹੁੰਦੈ ਬਿਜਲੀ ਮੀਟਰ ਉਤੇ ਲੱਗਾ ਇਹ ਕਾਲਾ ਬਟਨ, ਜਾਣੋ ਬਿੱਲ ਘਟਾਉਣ ਦਾ ਨੁਕਤਾ...
Punjab

ਬੜੇ ਕੰਮ ਦਾ ਹੁੰਦੈ ਬਿਜਲੀ ਮੀਟਰ ਉਤੇ ਲੱਗਾ ਇਹ ਕਾਲਾ ਬਟਨ, ਜਾਣੋ ਬਿੱਲ ਘਟਾਉਣ ਦਾ ਨੁਕਤਾ...