Punjab Census 2027: ਪੰਜਾਬ ਵਿੱਚ ਜਾਤੀ ਜਨਗਣਨਾ 1 ਦਸੰਬਰ ਤੋਂ ਸ਼ੁਰੂ: ਪੁੱਛੇ ਜਾਣਗੇ ਇਹ 40 ਸਵਾਲ
6 September 2026·1 min read

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਨਗਣਨਾ ਹੋਵੇਗੀ। ਜਨਗਣਨਾ ਦਾ ਮੁੱਖ ਪੜਾਅ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਚੱਲੇਗਾ। ਇਸ ਤੋਂ ਪਹਿਲਾਂ ਲੋਕ 16 ਤੋਂ 30 ਨਵੰਬਰ 2026 ਦੇ ਵਿਚਕਾਰ ਸਵੈ-ਗਣਨਾ ਪੋਰਟਲ ਰਾਹੀਂ ਆਪਣੀ ਜਾਣਕਾਰੀ ਦਰਜ ਕਰ ਸਕਣਗੇ। ਇਸ ਤੋਂ ਬਾਅਦ 5 ਤੋਂ 9 ਜਨਵਰੀ 2027 ਤੱਕ ਦੁਬਾਰਾ ਜਾਂਚ ਦਾ ਪੜਾਅ ਚੱਲੇਗਾ।
ਇਸ ਦੌਰਾਨ 40 ਸਵਾਲ ਪੁੱਛੇ ਜਾਣਗੇ, ਜਿਸ ਵਿੱਚ ਜਾਤ, ਧਰਮ, ਕੋਵਿਡ ਵੈਕਸੀਨ ਲਗਾਉਣ ਤੋਂ ਲੈ ਕੇ ਸਾਰੀ ਜਾਣਕਾਰੀ ਸ਼ਾਮਲ ਰਹੇਗੀ। ਕੇਂਦਰ ਸਰਕਾਰ ਦੀ ਸਿਆਸੀ ਮਾਮਲਿਆਂ ਦੀ ਕੈਬਨਿਟ ਕਮੇਟੀ (CCPA) ਦੇ ਫੈਸਲੇ ਤਹਿਤ ਇਸ ਵਾਰ ਜਨਗਣਨਾ ਵਿੱਚ ਜਾਤੀਗਤ ਜਨਗਣਨਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪੰਜਾਬ ਵਿੱਚ ਹੋਣ ਵਾਲੀ ਜਨਗਣਨਾ ਵਿੱਚ ਵੀ ਜਾਤੀ ਸੰਬੰਧੀ ਜਾਣਕਾਰੀ ਦਰਜ ਕੀਤੀ ਜਾਵੇਗੀ।ਭਾਰਤ ਦੇ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਮ੍ਰਿਤੁੰਜੇ ਕੁਮਾਰ ਨਾਰਾਇਣ ਨੇ ਕਿਹਾ ਕਿ ਨਾਗਰਿਕ 16 ਨਵੰਬਰ ਤੋਂ 30 ਨਵੰਬਰ ਦੇ ਵਿਚਕਾਰ ਸਵੈ-ਗਣਨਾ ਦੀ ਚੋਣ ਕਰ ਸਕਦੇ ਹਨ।




