Tuesday, 15 September 2026
Live TV
lokopinion.comKhabar har pal
Punjab

Punjab Vidhan Sabha Election: ਪੰਜਾਬ ਵਿਚ ਵਿਧਾਨਸਭਾ ਚੋਣਾਂ ਦੀਆਂ ਤਰੀਕਾਂ ਨੂੰ ਲੈਕੇ ਵੱਡੀ ਅਪਡੇਟ

6 September 2026·1 min read
Punjab Vidhan Sabha Election: ਪੰਜਾਬ ਵਿਚ ਵਿਧਾਨਸਭਾ ਚੋਣਾਂ ਦੀਆਂ ਤਰੀਕਾਂ ਨੂੰ ਲੈਕੇ ਵੱਡੀ ਅਪਡੇਟ
ਚੰਡੀਗੜ੍ਹ: ਪੰਜਾਬ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਦਰਮਿਆਨ ਹੁਣ ਕੇਂਦਰ ਸਰਕਾਰ ਵੱਲੋਂ ਜਾਰੀ ਮਰਦਮਸ਼ੁਮਾਰੀ ਦੇ ਨਵੇਂ ਸ਼ਡਿਊਲ ਨੇ ਚੋਣਾਂ ਦੇ ਸਮੇਂ ਨੂੰ ਲੈ ਕੇ ਤਸਵੀਰ ਕਾਫੀ ਹੱਦ ਤੱਕ ਸਾਫ਼ ਕਰ ਦਿੱਤੀ ਹੈ। ਪੰਜਾਬ ਵਿਚ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਮਰਦਮਸ਼ੁਮਾਰੀ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਰਜਿਸਟਰਾਰ ਜਨਰਲ ਆਫ ਇੰਡੀਆ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਪੰਜਾਬ ਸਮੇਤ ਚਾਰ ਸੂਬਿਆਂ—ਪੰਜਾਬ, ਉੱਤਰ ਪ੍ਰਦੇਸ਼, ਗੋਆ ਅਤੇ ਉੱਤਰਾਖੰਡ ਦੇ ਗੈਰ-ਬਰਫ਼ੀਲੇ ਇਲਾਕਿਆਂ—ਵਿਚ ਮਰਦਮਸ਼ੁਮਾਰੀ ਦੀ ਆਬਾਦੀ ਗਿਣਤੀ ਪਹਿਲਾਂ ਕਰਵਾਈ ਜਾਵੇਗੀ। ਇਸ ਦੀ ਵਜ੍ਹਾ ਇਹ ਹੈ ਕਿ ਇਨ੍ਹਾਂ ਸੂਬਿਆਂ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। 16 ਨਵੰਬਰ ਤੋਂ 30 ਨਵੰਬਰ 2026 ਤੱਕ ਸੈਲਫ-ਇਨਯੂਮਰੇਸ਼ਨ ਦੀ ਸਹੂਲਤ ਵੀ ਦਿੱਤੀ ਜਾਵੇਗੀ। ਇਸ ਤੋਂ ਬਾਅਦ 1 ਦਸੰਬਰ ਤੋਂ ਘਰ-ਘਰ ਜਾ ਕੇ ਆਬਾਦੀ ਦੀ ਗਿਣਤੀ ਸ਼ੁਰੂ ਹੋਵੇਗੀ ਅਤੇ 4 ਜਨਵਰੀ ਤੱਕ ਇਹ ਕੰਮ ਪੂਰਾ ਕੀਤਾ ਜਾਵੇਗਾ। 5 ਤੋਂ 9 ਜਨਵਰੀ ਤੱਕ ਰਿਵੀਜ਼ਨਲ ਰਾਊਂਡ ਹੋਵੇਗਾ। ਪੰਜਾਬ ਲਈ ਮਰਦਮਸ਼ੁਮਾਰੀ ਦੀ ਰੈਫਰੈਂਸ ਡੇਟ 5 ਜਨਵਰੀ 2027 ਰੱਖੀ ਗਈ ਹੈ।
Share:WhatsAppXFacebook

Related stories

Punjab News: ਸਕੂਲਾਂ ਵਿਚ ਛੁੱਟੀ, ਬੰਬ ਦੀ ਧਮਕੀ ਪਿੱਛੋਂ ਲਿਆ ਫੈਸਲਾ
Punjab

Punjab News: ਸਕੂਲਾਂ ਵਿਚ ਛੁੱਟੀ, ਬੰਬ ਦੀ ਧਮਕੀ ਪਿੱਛੋਂ ਲਿਆ ਫੈਸਲਾ

Holiday in Punjab: ਪੰਜਾਬ ਵਿਚ ਛੁੱਟੀ ਬਾਰੇ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
Punjab

Holiday in Punjab: ਪੰਜਾਬ ਵਿਚ ਛੁੱਟੀ ਬਾਰੇ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਭਰੋਸਾ, ਹੜਤਾਲ ਵਿਚਾਲੇ ਅਮਨ ਅਰੋੜਾ ਦੀ ਅਪੀਲ
Punjab

ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਭਰੋਸਾ, ਹੜਤਾਲ ਵਿਚਾਲੇ ਅਮਨ ਅਰੋੜਾ ਦੀ ਅਪੀਲ

ਬੜੇ ਕੰਮ ਦਾ ਹੁੰਦੈ ਬਿਜਲੀ ਮੀਟਰ ਉਤੇ ਲੱਗਾ ਇਹ ਕਾਲਾ ਬਟਨ, ਜਾਣੋ ਬਿੱਲ ਘਟਾਉਣ ਦਾ ਨੁਕਤਾ...
Punjab

ਬੜੇ ਕੰਮ ਦਾ ਹੁੰਦੈ ਬਿਜਲੀ ਮੀਟਰ ਉਤੇ ਲੱਗਾ ਇਹ ਕਾਲਾ ਬਟਨ, ਜਾਣੋ ਬਿੱਲ ਘਟਾਉਣ ਦਾ ਨੁਕਤਾ...